Politics

ਰਾਜਾ ਵੜਿੰਗ ਨੇ ਕਰਤਾਰਪੁਰ ‘ਚ ਪ੍ਰੋ. ਚੌਧਰੀ ਦੇ ਹੱਕ ‘ਚ ਕੀਤਾ ਧੂਆਂ-ਧਾਰ ਪ੍ਰਚਾਰ

ਆਮ ਆਦਮੀ ਪਾਰਟੀ ਇੱਕ ਸਾਲ ‘ਚ ਦੋ ਜ਼ਿਮਨੀ ਚੋਣਾਂ ਹਾਰਨ ਦਾ ਰਿਕਾਰਡ ਪੈਦਾ ਕਰੇਗੀ : ਰਾਜਾ ਵੜਿੰਗ

ਜਲੰਧਰ, 6 ਮਈ 2023: ਅੱਜ ਵਿਧਾਨ ਸਭਾ ਹਲਕਾ ਕਰਤਾਰਪੁਰ ਵਿਖੇ ਹਨੀ ਜੋਸ਼ੀ ਵੱਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਸਮੱਰਥਨ ‘ਚ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ, ਜਿਸ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,

 

ਕਮਲਜੀਤ ਸਿੰਘ ਲਾਲੀ ਸਾਬਕਾ ਮੰਤਰੀ, ਇੰਦਰਜੀਤ ਸਿੰਘ ਰੰਧਾਵਾ, ਦਿਲਰਾਜ ਸਿੰਘ ਸਰਕਾਰੀਆ ਤੋਂ ਇਲਾਵਾ ਵੱਖ-ਵੱਖ ਆਗੂ ਹਾਜ਼ਰ ਹੋਏ। ਇਸ ਦੌਰਾਨ ਜਿੱਥੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ, ਉੱਥੇ ਰਾਜਾ ਵੜਿੰਗ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੋਟ ਕਰਨ ਤੋਂ ਪਹਿਲਾਂ ਉਮੀਦਵਾਰ ਦੀ ਪਰਖ ਜਰੂਰ ਕਰਨ, ਇੱਕ ਪਾਸੇ ਜਿੱਥੇ ਵਿਰੋਧੀ ਪਾਰਟੀਆਂ ਕੋਲ ਯੋਗ ਉਮੀਦਵਾਰ ਨਾ ਹੋਣ ਦੀ ਸੂਰਤ ‘ਚ ਉਹਨਾ ਨੇ ਦਲ ਬਦਲ ਕੇ ਆਏ ਅਤੇ ਬਾਹਰੀ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆਂ ਹੈ, ਉੱਥੇ ਕਾਂਗਰਸ ਪਾਰਟੀ ਨੇ ਪਿਛਲੇ ਲੰਬੇ ਸਮੇੰ ਤੋਂ ਜਲੰਧਰ ਦੀ ਸੇਵਾ ‘ਚ ਹਾਜਰ ਪਰਿਵਾਰ ਸਵ. ਸੰਤੋਖ ਸਿੰਘ ਚੌਧਰੀ ਦੀ ਧਰਮ ਪਤਨੀ ਪ੍ਰੋ. ਕਰਮਜੀਤ ਕੌਰ ਚੌਧਰੀ ਨੂੰ ਚੋਣ ਮੈਦਾਨ ਉਤਾਰਿਆ ਹੈ ਜੋ ਲੋਕ ਸਭਾ ‘ਚ ਜਲੰਧਰ ਦੀ ਆਵਾਜ਼ ਬਣ ਕੇ ਗੂੰਜੇਗੀ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਨ ਕਿ ਕੰਮ ਕੀਤਾ ਹੋਵੇ ਤਾਂ ਪ੍ਰਚਾਰ ਕਰਨ ਦੀ ਲੋੜ ਨਹੀਂ ਹੁੰਦੀ ਅੱਜ ਉਹਨਾਂ ਲੋਕਾਂ ਨੇ ਜਿੱਥੇ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਕੇ ਪੰਜਾਬ ‘ਚ ਇਸ਼ਤਿਹਾਰ ਤੇ ਇਸ਼ਤਿਹਾਰ ਲਗਾ ਛੱਡੇ ਹਨ ਪਰ ਜਮੀਨੀ ਹਕੀਕਤ ‘ਤੇ ਕੁੱਝ ਵੀ ਨਹੀੰ ਹੋਇਆ ਤੇ ਸਰਕਾਰ ਹੋਣ ਦੇ ਬਾਵਜੂਦ ਦੋ ਦੋ ਮੁੱਖ ਮੰਤਰੀ ਗਲੀ ਵੋਟਾਂ ਮੰਗਦੇ ਨਜਰ ਆ ਰਹੇ ਹਨ ਪਰ ਲੋਕ ਇਹਨਾਂ ਨੂੰ ਮੂੰਹ ਨਹੀੰ ਲਾ ਰਹੇ।

ਰਾਜਾ ਵੜਿੰਗ ਨੇ ਕਿਹਾ ਕਿ ਜਲੰਧਰ ਦੇ ਲੋਕ ਇਸ ਵਾਰ ਫਿਰ ਜਲੰਧਰ ਦੀ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ ਤੇ ਆਮ ਆਦਮੀ ਪਾਰਟੀ ਇੱਕ ਸਾਲ ‘ਚ ਦੋ ਜ਼ਿਮਨੀ ਚੋਣਾਂ ਹਾਰਨ ਦਾ ਰਿਕਾਰਡ ਪੈਦਾ ਕਰੇਗੀ। ਇਸ ਲਈ ਜਲੰਧਰ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ 10 ਮਈ ਨੂੰ ਪੰਜੇ ਵਾਲਾ ਬਟਨ ਦਬਾਅ ਕੇ ਫਿਲਮਈ ਦੁਨੀਆਂ ‘ਚ ਜੀਅ ਰਹੀ ਸਰਕਾਰ ਦੀਆਂ ਅੱਖਾਂ ਖੋਲ੍ਹਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਕੁਮਾਰ ਵੇਰਕਾ, ਮਨਜੋਤ ਸਿੰਘ, ਵਿਜੇ ਬਹਿਲ, ਵਿਜੇ ਕੁਮਾਰ ਆਦਿ ਹਾਜ਼ਰ ਸਨ।