ਕਰਮਜੀਤ ਅਨਮੋਲ ਨੇ ਮੋਹਾਲੀ ‘ਚ ਪਾਈ ਵੋਟ, ਫਰੀਦਕੋਟ ਤੋਂ ਚੋਣ ਲੜਨ ‘ਤੇ ਸਵਾਲ: “ਕਿਵੇਂ ਕਰਨਗੇ ਫਰੀਦਕੋਟ ਦੀ ਸੇਵਾ?”

September 29, 2024 9:06 am

135 Views

ਪੰਜਾਬ ‘ਚ ਅੱਜ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ ਨੇ ਮੋਹਾਲੀ ਦੇ ਫੇਸ 10 ਵਿਖੇ ਬਣੇ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ। ਇਹ ਗੱਲ ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਨੇ ਇਸ ਤੋਂ ਪਹਿਲਾਂ ਕਦੇ ਵੀ ਚੋਣਾਂ ਨਹੀਂ ਲੜੀਆਂ ਸਨ ਅਤੇ ਉਨ੍ਹਾਂ ਨੂੰ ਪਹਿਲੀ ਵਾਰ ਸਿਆਸੀ ਮੈਦਾਨ ‘ਚ ਉਤਾਰਿਆ ਗਿਆ ਹੈ।

ਹੁਣ ਦੇਖਣਾ ਇਹ ਹੈ ਕਿ ਇਸ ਸਫ਼ਰ ਵਿੱਚ ਉਨ੍ਹਾਂ ਨੂੰ ਕਿੰਨੀ ਸਫ਼ਲਤਾ ਮਿਲਦੀ ਹੈ। ਭਗਵੰਤ ਮਾਨ ਵੀ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਖ਼ੁਦ ਇੱਕ ਕਲਾਕਾਰ ਸਨ ਅਤੇ ਉਹਨਾਂ ਦਾ ਕਾਮੇਡੀ ਕਿਰਦਾਰ ‘ਜੁਗਨੂ’ ਹਰ ਘਰ ਵਿੱਚ ਮਸ਼ਹੂਰ ਹੋ ਗਿਆ ਸੀ। ਪਰ ਇੱਕ ਨਕਾਰਾਤਮਕ ਗੱਲ ਇਹ ਵੀ ਹੈ ਕਿ ਕਰਮਜੀਤ ਅਨਮੋਲ ਖੁਦ ਮੋਹਾਲੀ ‘ਚ ਵੋਟ ਪਾ ਰਿਹਾ ਹੈ, ਜਦਕਿ ਉਹ ਪ੍ਰ ਫਰ ਕਰਦਾ ਹੈ ਕੈਨੇਡਾ ਨੂੰ ਅਤੇ ਚੋਣਾਂ ‘ਚ ਫਰੀਦਕੋਟ ਤੋਂ ਖੜਾ ਹੈ। ਇਸ ਸਥਿਤੀ ਵਿਚ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਫਰੀਦਕੋਟ ਆ ਕੇ ਲੋਕਾਂ ਦੀ ਮਦਦ ਕਰਨ ਆਉਣਗੇ?

100% LikesVS
0% Dislikes