ਲੰਡਨ ਵਿੱਚ ਭਾਰਤੀ ਉੱਚ-ਅਯੋਗ ਤੇ ਹੋਏ ਹਿੰਸਕ ਹਮਲੇ ਦੇ ਮਾਸਟਰਮਾਈਂਡ ਅਵਤਾਰ ਸਿੰਘ ਖੰਡਾ ਦੀ ਹੋਈ ਮੌਤ
ਵੰਦੇ ਭਾਰਤ -: ਅੰਮ੍ਰਿਤਪਾਲ ਸਿੰਘ ਦੇ ਸਾਥੀ ਅਵਤਾਰ ਸਿੰਘ ਖੰਡਾ ਦੀ ਮੌਤ ਹੋ ਚੁੱਕੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ,ਉਹ ਖਾਲਿਸਤਾਨ ਲਹਿਰ ਦੇ ਮੇਨ ਸਪੋਟਰ ਸਨ। ਅਵਤਾਰ ਸਿੰਘ ਖੰਡਾ ਦਾ ਜਨਮ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਦਾ ਪੂਰਾ ਪਰਿਵਾਰ ਖਾਲਿਸਤਾਨ ਲਹਿਰ ਨਾਲ ਜੁੜਿਆ ਹੋਇਆ ਹੈ।

ਪੰਮਾ ਖਾਲਿਸਤਾਨ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਹੈ। ਸਾਲ 2015 ਵਿੱਚ ਭਾਰਤ ਨੇ ਕੁਝ ਭਾਰਤ ਵਿਰੋਧੀ ਲੋਕਾਂ ਦੇ ਨਾਂ ਬ੍ਰਿਟਿਸ਼ ਸਰਕਾਰ ਨੂੰ ਸੌਂਪੇ ਸਨ। ਅਵਤਾਰ ਸਿੰਘ ਖੰਡਾ ਦਾ ਨਾਂ ਵੀ ਇਸ ਸੂਚੀ ਵਿੱਚ ਸੀ। ਖੰਡਾ ‘ਤੇ ਨੌਜਵਾਨਾਂ ਨੂੰ ਕੱਟੜਪੰਥੀ ਸੰਗਠਨਾਂ ਨਾਲ ਜੋੜ ਕੇ ਸਿਖਲਾਈ ਦੇਣ ਦਾ ਦੋਸ਼ ਹੈ। ਲੰਡਨ ਦੇ ਇੱਕ ਹਸਪਤਾਲ ‘ਚ ਲਾਈਫ ਸਪੋਰਟ ਸਿਸਟਮ ‘ਤੇ ਸੀ ਅਵਤਾਰ ਸਿੰਘ ਖੰਡਾ ਅਤੇ ਹੁਣ ਮੌਤ ਹੋ ਚੁੱਕੀ ਹੈ।
