ਬੁਲੇਟ ਦੇ ਪਟਾਕੇ ਵਜਾਉਣ ਵਾਲੇ ਹੋ ਜਾਓ ਸਵਧਾਨ ਹੁਣ 6 ਮਹੀਨੇ ਤੱਕ ਦੀ ਹੋ ਸਕਦੀ ਹੈ ਜੇਲ੍ਹ

ਵੰਦੇ ਭਾਰਤ ਹੁਲਰਬਾਜੀ ਕਾਰਨ ਵਾਲਿਆਂ ਲਈ ਬੁਰੀ ਖਬਰ ਹੈ ਹੁਣ ਨਹੀਂ ਬਖਸ਼ੇ ਜਾਣਗੇ ਪੰਜਾਬ ਪੁਲਿਸ ਅਜਿਹੇ ਸਾਰੇ ਲੋਕਾਂ ਵਿਰੁੱਧ ਕਾਰਵਾਈ ਕਰੇਗੀ ਜੋ ਪੰਜਾਬ ਵਿੱਚ ਬੁਲਟ ਜਾਂ ਕਿਸੇ ਹੋਰ ਬਾਈਕ ਦੇ ਸਾਈਲੈਂਸਰ ਨੂੰ ਕੱਟ ਕੇ ਜਾਂ ਸੋਧ ਕੇ ਕੰਨ ਪਾੜੂ ਆਵਾਜ਼ ਪੈਦਾ ਕਰਦੇ ਹਨ ਜਾਂ ਪਟਾਕੇ ਵਜਾਂਦੇ ਹਨ। ਇਸ ਤਹਿਤ ਬਾਈਕ ਜ਼ਬਤ ਕਰਨ ਤੋਂ ਲੈ ਕੇ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। 6 ਮਹੀਨੇ ਤੱਕ ਦੀ ਸਜ਼ਾ ਅਤੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ।
