Crime

Punjab ’ਚ ਭਿਆਨਕ Road Accident, ਇੱਕ ਬੱਚੇ ਸਣੇ 4 ਲੋਕਾਂ ਦੀ ਮੌਕੇ ’ਤੇ ਮੌ*ਤ

वंदे भारत

ਸੜਕ ਕਿਨਾਰੇ ਇੱਟਾਂ ਦੀ ਭਰੀ ਖੜ੍ਹੀ ਟਰਾਲੀ ਵਿੱਚ ਵੱਜੀ ਕਾਰ

ਪੰਜਾਬ ਵਿੱਚ ਸ਼ੁੱਕਰਵਾਰ ਸਵੇਰੇ ਵਾਪਰੇ ਇਕ ਹੌਲਨਾਕ ਹਾਦਸੇ ਵਿੱਚ ਇੱਕ ਬੱਚੇ ਸਣੇ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ। ਹਾਦਸਾ ਬਰਨਾਲਾ ਤੋਂ ਲੁਧਿਆਣਾ ਵੱਲ ਜਾ ਰਹੀ ਇੱਕ ਕਾਰ ਨਾਲ ਵਾਪਰਿਆ ਜਿਸ ਵਿੱਚ ਹਰਿਆਣਾ ਦੇ ਹਿਸਾਰ ਤੋਂ ਚਾਰ ਵਿਅਕਤੀ ਸਵਾਰ ਹੋ ਕੇ ਜਲੰਧਰ ਨੇੜੇ ਨਕੋਦਰ ਵਿਖ਼ੇ ਸਥਿਤ ਲਾਡੀ ਸ਼ਾਹ ਦੀ ਦਰਗਾਹ ’ਤੇ ਜਾ ਰਹੇ ਸਨ


ਸਵੇਰੇ ਕਰੀਬ 5 ਵਜੇ ਜਦ ਇਹ ਕਾਰ ਆਪਣੀ ਮੰਜ਼ਿਲ ਵੱਲ ਜਾ ਰਹੀ ਸੀ ਤਾਂ ਇਹ ਸੜਕ ਕੰਢੇ ਖੜ੍ਹੀ ਇੱਟਾਂ ਨਾਲ ਭਰੀ ਇੱਕ ਟਰਾਲੀ ਵਿੱਚ ਜਾ ਵੱਜੀ। ਕਾਰ ਵਿੱਚ ਇੱਕ ਜੀਜਾ-ਸਾਲਾ ਸਵਾਰ ਸਨ। ਹਾਦਸੇ ਵਿੱਚ ਕਾਰ ਸਵਾਰ ਇੱਕ 10-12 ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ  ਹਾਦਸੇ ਤੋਂ ਬਾਅਦ ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ਦੇ ਗਵਾਹਾਂ ਅਨੁਸਾਰ ਟਰਾਲੀ ’ਤੇ ਕੋਈ ਵੀ ਲਾਈਟ ਜਾਂ ਰਿਫ਼ਲੈਕਟਰ ਨਹੀਂ ਸੀ ਜਿਸ ਦੇ ਚੱਲਦਿਆਂ ਇਹ ਹਾਦਸਾ ਹੋਇਆ ਹੋ ਸਕਦਾ ਹੈ