ਆਸਮਾਨੀ ਬਿਜਲੀ ਨੇ ਲਈ ਸਿਧਵਾਂ ਦੇ 22 ਸਾਲ ਦੇ ਨੌਜਵਾਨ ਦੀ ਜਾਨ
ਵੰਦੇ ਭਾਰਤ-(ਹਰਸ਼ ਸ਼ਰਮਾ) ਜਿਲਾ ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਵਿਖੇ ਦੇਰ ਸ਼ਾਮ 22 ਸਾਲਾਂ ਦੇ ਨੌਜਵਾਨ ਕਿਸਾਨ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਜੱਸੀ ਸਪੁੱਤਰ ਜਸਵੀਰ ਸਿੰਘ ਪਿੰਡ ਸਿੱਧਵਾਂ ਦੋਨਾ ਆਪਣੇ ਖੇਤਾਂ ਵਿੱਚ ਆਲੂਆਂ ਦੀ ਪਟਾਈ ਦਾ ਕੰਮ ਕਰਦਿਆਂ ਖ਼ਰਾਬ ਮੌਸਮ ਕਾਰਨ ਆਲੂਆਂ ਦੀਆਂ ਢੇਰੀਆਂ ਨੂੰ ਤਰਪਾਲ ਨਾਲ ਢੱਕ ਰਿਹਾ ਸੀ ਕਿ ਅਚਾਨਕ ਜਸਪ੍ਰੀਤ ਸਿੰਘ ‘ਤੇ ਬਿਜਲੀ ਦੀ ਗਾਜ ਡਿੱਗ ਗਈ। ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਜਿਸ ਸਮੇਂ ਨੌਜਵਾਨ ’ਤੇ ਬਿਜਲੀ ਡਿੱਗੀ ਅਤੇ ਉਸ ਸਮੇਂ ਅੱਗ ਦੀਆਂ ਤੇਜ ਲਾਟਾਂ ਦੇਖਣ ਨੂੰ ਮਿਲੀਆਂ ਅਤੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ’ਤੇ ਪਾਣੀ ਪਾਇਆ ਪਰ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਨੌਜਵਾਨ ਦੇ ਸਰੀਰ ਉੱਪਰ ਕੰਨ ਅਤੇ ਪੈਰ ਤੇ ਨਿਸ਼ਾਨ ਪਏ ਸਨ ਜਿੰਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਬਿਜਲੀ ਸਿਰ ਵਾਲੇ ਹਿੱਸੇ ਤੋਂ ਪੈ ਕੇ ਪੈਰਾਂ ਵਾਲੇ ਪਾਸੇ ਦੀ ਨਿਕਲ ਗਈ। ਨੋਜਵਾਨ ਦੇ ਸਿਰ ਤੋਂ ਵਾਲ ਆਦਿ ਵੀ ਅੱਗ ਨਾਲ ਜਲ ਗਏ।

