ਪੰਜਾਬੀਆਂ ਲਈ ਕਿਹੜੀਆਂ 206 ਅਹੁਦਿਆਂ ਲਈ ਨੋਟੀਫਿਕੇਸ਼ਨ ਹੋਈ ਜਾਰੀ , ਤੇ ਕਿੰਨੀ ਹੈ ਫਾਰਮ ਭਰਨ ਦੀ ਫੀਸ
ਵੰਦੇ ਭਾਰਤ-: ਪੀਜੀਆਈ ਚੰਡੀਗੜ੍ਹ ’ਚ 206 ਅਹੁਦਿਆਂ ’ਤੇ ਭਰਤੀ ਨੂੰ ਲੈ ਕੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋਈ। ਗਰੁੱਪ A,B ਤੇ C ਦੇ ਇਨ੍ਹਾਂ ਕੁਲ 206 ਅਹੁਦਿਆਂ ’ਤੇ ਭਰਤੀ ਲਈ ਇਛੁੱਕ ਉਮੀਦਵਾਰ 13 ਜੁਲਾਈ ਤਕ ਆਨਲਾਈਨ ਬਿਨੈ ਕਰ ਸਕਦੇ ਹਨ। ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਨੌਕਰੀ ਦੀ ਭਾਲ ’ਚ ਰਹੇ ਇਛੁੱਕ ਉਮੀਦਵਾਰ ਪੀਜੀਆਈ ’ਚ ਭਰਤੀ ਦੀ ਉਡੀਕ ਕਰ ਰਹੇ ਸਨ। ਚਾਹਵਾਨ ਉਮੀਦਵਾਰ ਅਧਿਕਾਰਕ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਫਾਰਮ ਭਰਨ ’ਤੇ ਜਨਰਲ ਵਰਗ ਦੇ ਉਮੀਦਵਾਰ ਨੂੰ 1500 ਰੁਪਏ ਤੇ ਐੱਸਸੀ ਤੇ ਐੱਸਟੀ ਵਰਗ ਦੇ ਉਮੀਦਵਾਰਾਂ ਨੂੰ 800 ਰੁਪਏ ਫੀਸ ਦੇਣੀ ਪਵੇਗੀ। ਲਿਖਤੀ ਪ੍ਰ੍ਰੀਖਿਆ ਦੀ ਤਰੀਕ ਤੇ ਸੈਂਟਰ ਦੀ ਜਾਣਕਾਰੀ ਉਮੀਦਵਾਰ ਨੂੰ ਦਾਖ਼ਲਾ ਕਾਰਡ ਰਾਹੀਂ ਈ-ਮੇਲ ’ਤੇ ਭੇਜੀ ਜਾਵੇਗੀ।

