Crime

ਸ੍ਰੀ ਰਾਮ ਹਸਪਤਾਲ ਵਿਚ ਦਾਖਲ ਹੋਏ ਮਰੀਜਾਂ ਦੇ ਵਿਕ ਜਾਂਦੇ ਨੇ ਘਰ

ਸ੍ਰੀ ਰਾਮ ਹਸਪਤਾਲ ਵਿਖੇ ਮਰੀਜ਼ਾਂ ਨਾਲ ਹੁੰਦੀ ਲੁੱਟ-ਖਸੁੱਟ ਨੂੰ ਲੋਕਾਂ ਸਾਹਮਣੇ ਦਿਖਾ ਰਹੇ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ
ਬਾਊਂਸਰਾਂ ਵੱਲੋਂ ਕੈਮਰਾ ਕੀਤਾ ਗਿਆ ਬੰਦ, ਫੜਿਆ ਲਾਈਵ ਟੈਲੀਕਾਸਟ ਦਿਖਾਉਣ ਵਾਲਾ ਫ਼ੋਨ ,ਪੱਤਰਕਾਰ ਨੂੰ ਮਾਰੇ ਧੱਕੇ

ਉਨ੍ਹਾਂ ਦਾ ਪੱਖ ਜਾਣਨ ਲਈ ਡਾਕਟਰ ਨੂੰ ਕਈ ਵਾਰ 9814175180 ‘ਤੇ ਫ਼ੋਨ ਕੀਤਾ ਗਿਆ ਪਰ ਉਹਨਾਂ ਨੇ ਫ਼ੋਨ ਨਹੀਂ ਚੁੱਕਿਆ..ਹਸਪਤਾਲ ਪ੍ਰਬੰਧਨ ਕਿਸੇ ਵੇਲੇ ਵੀ ਆਪਣਾ ਪੱਖ ਦੇ ਸਕਦੇ ਹਨ..ਉਹ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ

ਵੰਦੇ ਭਾਰਤ -:  ਬਾਊਂਸਰਾਂ ਦੇ ਜੋਰ ਤੇ ਸ੍ਰੀ ਰਾਮ ਹਸਪਤਾਲ ਵਿਚ ਮਰੀਜ਼ਾਂ ਦੀ ਲੁੱਟ ਜਾਰੀ ਹੈ। ਕਲ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ। ਪਹਿਲਾ ਮਰੀਜ਼ ਨੂੰ ਦਾਖਲ ਕਰਕੇ ਬਹੁਤ ਵੱਡਾ ਬਿੱਲ ਬਣਾ ਦਿੱਤਾ ਗਿਆ ਜਿਸ ਨੂੰ ਭਰਦੇ ਭਰਦੇ ਮਰੀਜ਼ ਦਾ ਘਰ ਤੱਕ ਵਿਕ ਗਿਆ ਅਤੇ ਫਿਰ ਵੀ ਹਸਪਤਾਲ ਵਾਲਿਆਂ ਨੂੰ ਖੁਸ਼ੀ ਨਹੀਂ ਹੋਈ । ਮਰੀਜ਼ ਤੋਂ ਹੋਰ ਪੈਸੇ ਵਸੂਲਣ ਲਈ ਮਰੀਜ਼ ਦੇ ਘਰਦਿਆਂ ਨੂੰ ਮਰੀਜ਼ ਨਾਲ ਨਹੀਂ ਮਿਲਣ  ਦਿੱਤਾ ਗਿਆ ਅਤੇ ਕਿਹਾ ਗਿਆ ਪਹਿਲਾਂ ਪੈਸੇ ਭਰੋ ਫਿਰ ਮਰੀਜ਼ ਨੂੰ ਮਿਲਣ ਦਿੱਤਾ ਜਾਵੇਗਾ ।

 

ਜਦੋਂ ਇਹ ਸਾਰਾ ਮਾਮਲਾ ਵੰਦੇ ਭਾਰਤ ਦੀ ਟੀਮ ਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਉਨ੍ਹਾਂ ਨੇ ਜਦ ਇਸ ਮਾਮਲੇ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਬਾਊਂਸਰਾਂ ਵੱਲੋਂ ਧੱਕੇ ਨਾਲ ਕੈਮਰਾਮੈਨ ਦਾ ਲਾਈਵ ਟੈਲੀਕਾਸਟ ਕਰਨ ਵਾਲਾ ਕੈਮਰਾ ਖੋਹ ਲਿਆ ਗਿਆ ਅਤੇ ਰਿਪੋਰਟਰ ਨੂੰ ਧੱਕੇ ਮਾਰੇ ਗਏ। ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਸ ਸੱਚ ਨੂੰ ਦਬਾਉਣ ਦੀ ਸ੍ਰੀ ਰਾਮ ਹਸਪਤਾਲ ਨੇ ਕਿੱਡੀ ਵੱਡੀ ਕੋਸ਼ਿਸ਼ ਕੀਤੀ। ਬਾਊਂਸਰਾਂ ਦੇ ਜ਼ੋਰ ਤੇ ਹਸਪਤਾਲ ਵਾਲੇ ਮੀਡੀਆ ਤੇ ਸੱਚ ਨੂੰ ਦਬਾ ਲੈਣਗੇ । ਅਗਲੀ ਅੱਪਡੇਟ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ।