ਪੰਜਾਬੀ ਲਿਖਾਰੀ ਸਭਾ ਨੇ ਕਰਵਾਇਆ ਮਹੀਨਾਵਾਰੀ ਪ੍ਰੋਗਰਾਮ
ਵੰਦੇ ਭਾਰਤ- ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉੱਘੇ ਸਾਹਿਤਕਾਰ ਲੇਖਕ ਅਤੇ ਸਮਾਜ ਸੇਵਕ ਗਿਆਨੀ ਰਣਧੀਰ ਸਿੰਘ ਸੰਭਲ ਅਤੇ ਉਘੇ ਗਾਇਕ ਅਤੇ ਸਾਹਿਤਕਾਰ ਸ੍ਰ ਹਰਜਿੰਦਰ ਸਿੰਘ ਜਿੰਦੀ ਦੋ ਉੱਘੀਆਂ ਸ਼ਖ਼ਸੀਅਤਾਂ ਨੂੰ ‘ਮਾਂ ਬੋਲੀ ਦਾ ਮਾਣ’ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਦੇਣ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਸ਼ੁਰੂ ਵਿਚ ਕਵੀ ਦਰਬਾਰ ਕਰਾਇਆ ਗਿਆ ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ।

ਇਹਨਾਂ ਕਵੀਆਂ ਤੋਂ ਇਲਾਵਾ ਗਿਆਨੀ ਰਣਧੀਰ ਸਿੰਘ ਸੰਭਲ ਨੇ ਆਪਣੀਆਂ ਲਿਖਤਾਂ ਅਤੇ ਵਿਚਾਰਾਂ ਨਾਲ ਸ਼ਰੋਤਿਆਂ ਨੂੰ ਸਰਸ਼ਾਰ ਕੀਤਾ।ਹਰਜਿੰਦਰ ਸਿੰਘ ਜਿੰਦੀ ਨੇ ਵੀ ਆਪਣੀਆਂ ਰਚਨਾਵਾਂ ਨਾਲ ਸ਼ਰੋਤਿਆਂ ਨਾਲ ਸਾਂਝ ਪਾਈ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਮਹਿਮਾਨਾਂ ਅਤੇ ਸ਼ਰੋਤਿਆਂ ਦਾ ਧੰਨਵਾਦ ਕੀਤਾ। ਕੁਲਵਿੰਦਰ ਸਿੰਘ ਗਾਖਲ ਨੇ ਮਹਿਮਾਨਾਂ ਅਤੇ ਸ਼ਰੋਤਿਆਂ ਨੂੰ ਬੂਟੇ ਦੇ ਕੇ ਵਾਤਾਵਰਣ ਪ੍ਰਤੀ ਸੁਚੇਤ ਕੀਤਾ। ਸਟੇਜ ਸਕੱਤਰ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਬਾਖ਼ੂਬੀ ਨਿਭਾਈ। ਪ੍ਰੋਗਰਾਮ ਵਿੱਚ ਮਹਿੰਦਰ ਸਿੰਘ ਅਨੇਜਾ,ਸੁਖਦੇਵ ਸਿੰਘ ਗੰਡਵਾਂ, ਹਰਭਜਨ ਸਿੰਘ ਨਾਹਲ, ਜਸਬੀਰ ਸਿੰਘ ਅਲੱਗ, ਉਰਮਲਜੀਤ ਸਿੰਘ ਵਾਲੀਆ, ਅਮਰ ਸਿੰਘ ਅਮਰ, ਹਰਵਿੰਦਰ ਸਿੰਘ ਅਲਵਾਦੀ, ਹਰਜਿੰਦਰ ਸਿੰਘ ਜਿੰਦੀ, ਕੁਲਵਿੰਦਰ ਗਾਖ਼ਲ, ਜਰਨੈਲ ਸਿੰਘ ਸਾਖੀ, ਲਾਲੀ ਕਰਤਾਰਪੁਰੀ, ਮੁਖਵਿੰਦਰ ਸਿੰਘ ਸੰਧੂ, ਅਮ੍ਰਿਤਪਾਲ ਸਿੰਘ ਹਾਮੀ,ਜਸਪਾਲ ਸਿੰਘ ਜੀਰਵੀ,ਹਰਬੰਸ ਸਿੰਘ ਕਲਸੀ, ਨਿਰਮਲ ਸਿੰਘ ਧਾਲੀਵਾਲ, ਪਵੀ ਟਿਵਾਣਾ,ਇੰਦਰਪਾਲ ਸਿੰਘ, ਪਰਮਜੀਤ ਸਿੰਘ ਨੈਨਾ ਆਦਿ ਹਾਜਰ ਰਹੇ।

