Politics

ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸ਼ਹੀਦਾਂ ਦੇ ਸਨਮਾਨ ਵਿੱਚ ਕੀਤਾ ਵੱਡਾ ਐਲਾਨ

ਵੰਦੇ ਭਾਰਤ (ਅਨਿਲ ਵਰਮਾ)- ਕੇਂਦਰੀ ਕਾਨੂੰਨ ਤੇ ਨਿਆਂ ਅਤੇ ਸੱਭਿਆਚਾਰਕ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧੀਆਂ ਤੇ ਸਿਜਦਾ ਕੀਤਾ।

ਇਸ ਮੌਕੇ ਮੇਘਵਾਲ ਨੇ ਸ਼ਹੀਦਾਂ ਦੀ ਯਾਦ ਵਿਚ ਅਜਾਇਬ ਘਰ ਸਥਾਪਿਤ ਕਰਨ ਦਾ ਐਲਾਨ ਕੀਤਾ ਅਤੇ ਜਿਸ ‘ਤੇ 5 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਿੱਥੇ ਸੈਲਾਨੀ ਆਪਣੇ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਸੱਭਿਆਚਾਰਕ ਮੰਤਰੀ ਨੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਫਿਰੋਜ਼ਪੁਰ ਸ਼ਹਿਰ ਸਥਿਤ ਕੁੜੀ ਬਾਜ਼ਾਰ ‘ਚ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਗੁਪਤ ਟਿਕਾਣਿਆਂ ਨੂੰ ਦੇਖਿਆ।

ਉਨ੍ਹਾਂ ਦੱਸਿਆ ਕਿ ਹੁਣ ਕ੍ਰਾਂਤੀਕਾਰੀਆਂ ਦੀ ਇਸ ਵਿਰਾਸਤੀ ਇਮਾਰਤ ਦੀ ਜ਼ਿੰਮੇਵਾਰੀ ਕੇਂਦਰ ਭਾਰਤੀ ਪੁਰਾਤਤਵ ਸਰਵੇਖਣ ਨੂੰ ਸੌਂਪੀ ਜਾਵੇਗੀ। ਰਾਣਾ ਸੋਢੀ ਅਤੇ ਅਵਤਾਰ ਸਿੰਘ ਜ਼ੀਰਾ ਨੇ ਫ਼ਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਸਾਹਿਬ ਲਈ ਵਿਸ਼ੇਸ਼ ਰੇਲ ਗੱਡੀ ਚਲਾਉਣ, ਫ਼ਿਰੋਜ਼ਪੁਰ ਤੋਂ ਹਰਿਦੁਆਰ ਤੱਕ ਰੇਲ ਸੇਵਾ ਮੁੜ ਚਾਲੂ ਕਰਨ ਆਦਿ ਮੰਗਾਂ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਸੌਂਪਿਆ।

 

ਇਸ ਮੌਕੇ ਭਾਜਪਾ ਤੇ ਗੋਬਿੰਦ ਰਾਮ, ਧਰਮਪਾਲ, ਅਸ਼ਵਨੀ ਗਰੋਵਰ, ਦਵਿੰਦਰ ਸਿੰਘ ਜੰਗ, ਰਾਜੇਸ਼ ਨਿੰਦੀ, ਮੁਨੀਸ਼ ਧਵਨ, ਹਰਿੰਦਰ ਕੁਲ, ਲਖਵੀਰ ਲੱਖਾ, ਯੋਗੇਸ਼ ਗੁਪਤਾ, ਇੰਦਰ ਗੁਪਤਾ, ਬੰਬੂ ਹੁਸੈਨੀਵਾਲਾ, ਰਾਜੂ ਸਾਈਆਂਵਾਲਾ, ਸਮਾਜ ਸੇਵੀ ਮਨਜੀਤ ਸਿੰਘ ਧੰਜੂ ਆਦਿ ਹਾਜ਼ਰ ਸਨ।