ਸਰਕਾਰੀ ਹਸਪਤਾਲ ਵਿਚ ਵਿਅਕਤੀ ਤੋਂ ਆਪਣੀ ਹੀ ਰਿਵਾਲਵਰ ਵਿਚੋਂ ਅਚਾਨਕ ਚੱਲੀ ਗੋਲੀ
ਵੰਦੇ ਭਾਰਤ – ਈ ਸੀ ਜੀ ਕਰਾਉਣ ਆਏ ਵਿਅਕਤੀ ਦੀ ਆਪਣੀ ਹੀ ਰਿਵਾਲਵਰ ਵਿਚੋਂ ਗੋਲੀ ਲੱਗਣ ਨਾਲ ਹਾਲਤ ਗੰਭੀਰ ਹੈ। ਜਾਣਕਾਰੀ ਮੁਤਾਬਿਕ ਇਹ ਮਾਮਲਾ ਬਾਬਾ ਬਕਾਲਾ ਤੋਂ ਹੈ ਜਿਥੋਂ ਸਾਹਿਲ ਨਾਮ ਦਾ ਇੱਕ ਵਿਅਕਤੀ ਆਪਣੇ ਈ ਸੀ ਜੀ ਕਰਵਾਇਆ ਗਿਆ ਸੀ। ਆਪਣੇ ਨਾਲ ਆਪਣੀ ਰਿਵਾਲਵਰ ਲੈ ਕੇ ਗਿਆ।

ਜਦੋ ਉਹ ਈ ਸੀ ਜੀ ਕਰਵਾਉਣ ਲਈ ਲੰਮਾ ਪਿਆ ਤਾਂ ਆਪਣੇ ਰਿਵਾਲਵਰ ਵਿੱਚੋਂ ਉਸ ਨੂੰ ਗੋਲੀ ਲੱਗ ਗਈ। ਜਿਸ ਨਾਲ ਉਸ ਦੀ ਹਾਲਤ ਕਾਫੀ ਗੰਭੀਰ ਹੋ ਗਈ ਜਿਸ ਤੋਂ ਉਪਰੰਤ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸਦੀ ਰੀੜ ਦੀ ਹੱਡੀ ਵਿੱਚ ਲੱਗੀ ਹੈ ਤੇ ਕਾਫ਼ੀ ਖ਼ੂਨ ਬਹਿ ਗਿਆ ਹੈ।
