Punjab

ਹੜ੍ਹ ਪੀੜਤਾਂ ਦੀ ਸੇਵਾ ਲਈ ਲੋਈਆਂ ਇਲਾਕੇ ਦੇ ਵਿੱਚ ਪਹੁੰਚੇ ਭੁਪਿੰਦਰ ਸਿੰਘ ਖਾਲਸਾ

ਵੰਦੇ ਭਾਰਤ (ਵਰਮਾ)- ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਲੋਈਆਂ ਹਲਕੇ ਦੇ ਪਿੰਡ ਦਾ ਦੌਰਾ ਕੀਤਾ। ਹਰ ਇੱਕ ਪਿੰਡ ਵਿੱਚ ਪਹੁੰਚ ਕੇ ਲੋਕਾਂ ਦੇ ਸੁੱਖ-ਦੁੱਖ ਅਤੇ ਲੋੜਵੰਦਾਂ ਨੂੰ ਜ਼ਰੂਰਤ ਅਨੁਸਾਰ ਸਾਰਾ ਸਮਾਨ ਵੰਡਿਆ ਗਿਆ। ਭੁਪਿੰਦਰ ਸਿੰਘ ਖਾਲਸਾ ਨੇ ਕਹਿ ਕਿ ਇਸ ਭੀੜ ਦੇ ਸਮੇਂ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਵੀ ਆਪਣੇ ਅੰਦਰ ਸਾਰੇ ਗੁਰਦੁਆਰਿਆਂ ਨੂੰ ਆਦੇਸ਼ ਜਾਰੀ ਕਰ ਚੁੱਕੇ ਹਨ ਕਿ ਹੜ੍ਹ ਪੀੜਤਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ‘ਤੇ ਭੁਪਿੰਦਰ ਸਿੰਘ ਖਾਲਸਾ ਦੇ ਨਾਲ ਪੰਥਕ ਕਵੀ ਡਾ ਸਤਬੀਰ ਸਿੰਘ ਸ਼ਾਨ, ਜਸਵੀਰ ਸਿੰਘ ਜੇ.ਐਸ. ਭਵਨਪ੍ਰੀਤ ਸਿੰਘ ਅਤੇ ਦਿੱਲੀ ਤੋਂ ਗੋਲਡੀ ਟ੍ਰਾੰਸਪੋਰਟ ਦੇ ਮਾਲਿਕ ਗੋਲਡੀ ਵੀਰ ਨੇ ਵਿਸ਼ਾਲ ਸਹਿਯੋਗ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਟੀਮ ਆਉਣ ਵਾਲੇ ਦਿਨਾਂ ਵਿੱਚ ਦੌਰਾ ਕਰਦੀ ਰਹੇਗੀ।