ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋਲੀਆਂ, ਸੈਲੂਨ ਮਾਲਕ ਨੂੰ ਬਣਾਇਆ ਗਿਆ ਨਿਸ਼ਾਨਾ
ਸ਼ਰੇਆਮ ਧਾੜ ਧਾੜ ਚੱਲੀਆਂ, ਗੋਲੀਆਂ
ਵੰਦੇ ਭਾਰਤ 24 -: ਅੰਮ੍ਰਿਤਸਰ ਤੋਂ ਆ ਰਹੀ ਵੱਡੀ ਖ਼ਬਰ ਜਿੱਥੇ ਕਿ ਸ਼ਰੇਆਮ ਧਾੜ ਧਾੜ ਗੋਲੀਆਂ ਚੱਲੀਆਂ, ਗੋਲੀਆਂ ਦਾ ਨਿਸ਼ਾਨਾ ਇੱਕ ਸੈਲੂਨ ਦੇ ਮਾਲਿਕ ਨੂੰ ਬਣਾਇਆ ਗਿਆ ਸੀ ਪੁਰਾਣੀ ਰੰਜਿਸ਼ ਨੂੰ ਕੱਢਣ ਲਈ ਉਸਦੇ ਉੱਤੇ ਗੋਲੀਆਂ ਚਲਾਈਆਂ ਗਈਆਂ , ਸੈਲੂਨ ਦੇ ਮਾਲਿਕ ਦਾ ਨਾਂ ਸੁਖਦੀਪ ਸਿੰਘ ਹੈ ਜਿਸ ਉਤੇ ਧਾੜ ਧਾੜ ਗੋਲੀਆਂ ਚਲਾਈਆਂ ਗਈਆਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਗੋਲੀ ਚਲਾਉਣ ਵਾਲੇ ਦਾ ਨਾਮ ਵਿੱਕੀ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਦੱਸਿਆ ਕਿ ਮਾਰ ਕੁੱਟ ਦੇ ਮਾਮਲੇ ਵਿਚ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਵਿੱਕੀ ਦੇ ਉੱਤੇ ਦਰਜ ਹਨ|
ਸੈਲੂਨ ਦੇ ਮਾਲਿਕ ਦਾ ਕਹਿਣਾ ਹੈ ਕਿ ਚਾਰ ਸਾਲ ਪਹਿਲਾਂ ਇਕ ਝਗੜਾ ਹੋਇਆ ਸੀ ਜਿਸਦੇ ਵਿੱਚ ਰਾਜ਼ੀਨਾਮਾ ਹੋ ਗਿਆ ਸੀ ਤੇ ਇਹ ਮਾਮਲਾ ਖਤਮ ਹੋ ਗਿਆ ਸੀ ਪਰ ਉਸ ਤੋਂ ਬਾਅਦ ਵੀ ਵਿੱਕੀ ਨੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਸਨੇ ਆਪਣੀ ਜਾਨ ਬਚਾਉਣ ਵਾਸਤੇ ਥੋੜੀ ਦੂਰ ਰਹਿੰਦੇ ਇਕ ਰਿਸ਼ਤੇਦਾਰ ਦੇ ਘਰ ਚਲਾ ਗਿਆ ਜਿਸ ਨਾਲ ਉਸ ਦੀ ਜਾਨ ਬਚ ਗਈ

