news

ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਹੋਇਆ ਗੱਠਜੋੜ, ਭਾਜਪਾ ਨੂੰ ਵੱਡਾ ਝਟਕਾ

वंदे भारत– ਚੰਡੀਗੜ੍ਹ ਮੇਅਰ ਦੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ  ਵਿਚਾਲੇ ਗੱਠਜੋੜ ਹੋ ਗਿਆ ਹੈ। ਅਧਿਕਾਰਿਤ ਤੌਰ ਤੇ ਇਸ ਦੀ ਪੁਸ਼ਟੀ ਭਾਰਤ ਦੇ ਸਾਬਕਾ ਰੇਲ ਮੰਤਰੀ ਅਤੇ ਚੰਡੀਗੜ੍ਹ ਤੋਂ ਕਾਂਗਰਸ ਦੇ ਸੀਨੀਅਰ ਲੀਡਰ ਪਵਨ ਕੁਮਾਰ ਬਾਂਸਲ ਨੇ ਕੀਤੀ ਹੈ।

ਉਨ੍ਹਾਂ ਕਿਹਾ ਕਿ, ਭਾਜਪਾ ਨੂੰ ਹਰਾਉਣ ਤੇ ਸੱਤਾ ਵਿਚੋਂ ਬਾਹਰ ਕਰਨ ਵਾਸਤੇ ਇਹ ਗੱਠਜੋੜ ਜਰੂਰੀ ਸੀ ਅਤੇ ਹੁਣ ਚੰਡੀਗੜ੍ਹ ਨਗਰ ਨਿਗਮ ਉੱਤੇ ਆਪ ਤੇ ਕਾਂਗਰਸ ਦਾ ਕਬਜ਼ਾ ਹੋਵੇਗਾ

ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ, ਇਹ ਪਹਿਲੀ ਵਾਰ ਹੋਵੇਗਾ ਕਿ, ਚੰਡੀਗੜ੍ਹ ਮੇਅਰ ਦੀ ਕੁਰਸੀ ਤੇ ਆਪ ਦਾ ਕੌਂਸਲਰ ਬੈਠੇਗਾ, ਜਦੋਂਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਕੁਰਸੀ ਕਾਂਗਰਸ ਹਵਾਲੇ ਹੋਵੇਗੀ।

ਦੱਸ ਦਈਏ ਕਿ, ਚੰਡੀਗੜ੍ਹ ਮੇਅਰ ਚੋਣਾਂ ‘ਚ ਭਾਜਪਾ ਨੂੰ ਹਰਾਉਣ ਲਈ ਪਹਿਲੀ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਹੋਏ ਹਨ। ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਹੋਣ ਨਾਲ ਭਾਜਪਾ ਹੱਥੋਂ ਮੇਅਰ ਦੀ ਕੁਰਸੀ ਜਾਣੀ ਤਹਿ ਹੈ। ਕਿਉਂਕਿ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੇ ਕੋਲ 13 ਕੌਂਸਲਰ ਹਨ, ਜਦੋਂਕਿ ਕਾਂਗਰਸ ਕੋਲ 7 ਕੌਂਸਲਰ ਹਨ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ, ਕਾਂਗਰਸ ਤੇ ਆਪ ਕੋਲ ਕੁੱਲ 20 ਵੋਟ ਹਨ ਅਤੇ ਗੱਠਜੋੜ ਹਵਾਲੇ ਹੀ ਚੰਡੀਗੜ੍ਹ ਨਗਰ ਨਿਗਮ ਦੀ ਕਮਾਨ ਹੋਵੇਗੀ।

ਕਿਉਂਕਿ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੇ ਕੋਲ 13 ਕੌਂਸਲਰ ਹਨ, ਜਦੋਂਕਿ ਕਾਂਗਰਸ ਕੋਲ 7 ਕੌਂਸਲਰ ਹਨ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ, ਕਾਂਗਰਸ ਤੇ ਆਪ ਕੋਲ ਕੁੱਲ 20 ਵੋਟ ਹਨ ਅਤੇ ਗੱਠਜੋੜ ਹਵਾਲੇ ਹੀ ਚੰਡੀਗੜ੍ਹ ਨਗਰ ਨਿਗਮ ਦੀ ਕਮਾਨ ਹੋਵੇਗੀ।